Patiala: Feb. 28, 2017
Biological Society Celebrates National Science Day
Biological Society, Multani Mal Modi College, Patiala celebrated Science Day by organizing on the spot poster making and declamation contest on the topics of Drug Abuse; Biodiversity Conservation; Global Climatic Change and Genetically modified organisms. 34 students from the BSc and MSc classes participated in these events. Principal Dr. Khushvinder Kumar applauded the efforts of the students and staff in organizing this event and congratulated the winners.
In Declamation Contest, Sargam Bhatti won the first prize, Muskan Mehta and Isha Sharma won Second Prize and Nishtha won consolation prize in the same category. In the category of Poster making 1st prize was won by Pawan Preet Kaur, 2nd prize was bagged by Dipanshu and Harshdeep Singh and consolations prizes were won by Vibha and Anjali.
During his address Dr. Ashwani Sharma, Head; Biology Department highlighted the activities of Biological Society. Dr. Kuldeep; Dr. Bhanvi and Prof. Teena Pathak judged the students in declamation while Prof. Amit Sareen; Dr. Santosh and Prof. Leena performed the duty of judges in Poster Making. All the staff members of Biology Department were present on this occasion.
ਪਟਿਆਲਾ: 28 ਫਰਵਰੀ, 2017
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਬਾਇਓਲੋਜੀਕਲ ਸੋਸਾਇਟੀ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ
ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਬਾਇਓਲੋਜੀਕਲ ਸੋਸਾਇਟੀ ਵੱਲੋਂ ਵਿਗਿਆਨ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਨਸ਼ਿਆਂ ਦੀ ਸਮੱਸਿਆ, ਜੀਵ ਵਿਭਿੰਨਤਾ, ਵਿਸ਼ਵ ਵਾਤਾਵਰਨ ਤਬਦੀਲੀ ਅਤੇ ਅਨੂਵੰਸ਼ਿਕ ਸੋਧ ਵਿਸ਼ਿਆਂ ਉਂਪਰ ਪੋਸਟਰ ਮੇਕਿੰਗ ਅਤੇ ਭਾਸ਼ਣ ਪ੍ਰਤਿਯੋਗਿਤਾ ਕਰਵਾਈ ਗਈ। ਇਸ ਵਿਚ ਬੀ.ਐਸ.ਸੀ. ਅਤੇ ਐਮ. ਐਸ. ਸੀ. ਦੇ 34 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਵਿਦਿਆਰਥੀਆਂ ਤੇ ਬਾਈਲੋਜੀ ਸਟਾਫ਼ ਦੇ ਇਸ ਉੱਧਮ ਦੀ ਸ਼ਲਾਘਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਭਾਸ਼ਣ ਪ੍ਰਤਿਯੋਗਤਾ ਵਿੱਚ ਸਰਗਮ ਭੱਟੀ ਨੇ ਪਹਿਲਾ, ਮੁਸਕਾਨ ਮਹਿਤਾ ਅਤੇ ਇਸ਼ਾ ਸ਼ਰਮਾ ਨੇ ਦੂਜਾ ਅਤੇ ਨਿਸ਼ਠਾ ਨੇ ਤੀਜਾ ਇਨਾਮ ਹਾਸਲ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਵਨਪ੍ਰੀਤ ਨੇ ਪਹਿਲਾ, ਦੀਪਾਂਸ਼ੂ ਅਤੇ ਹਰਸ਼ਦੀਪ ਸਿੰਘ ਨੇ ਦੂਜਾ ਅਤੇ ਵਿਭਾ ਅਤੇ ਅੰਜਲੀ ਨੇ ਤੀਜਾ ਇਨਾਮ ਹਾਸਲ ਕੀਤਾ। ਇਸ ਮੌਕੇ ਤੇ ਬਾਈਲੋਜੀ ਵਿਭਾਗ ਦੇ ਮੁਖੀ ਡਾ. ਅਸ਼ਵਨੀ ਸ਼ਰਮਾ ਨੇ ਬਾਇਓਲੋਜੀਕਲ ਸੋਸਾਇਟੀ ਵੱਲੋਂ ਕੀਤੇ ਕਾਰਜਾਂ ਉਪਰ ਚਾਨਣਾ ਪਾਇਆ। ਡਾ. ਕੁਲਦੀਪ ਕੁਮਾਰ, ਡਾ. ਭਾਨਵੀ, ਪ੍ਰੋ. ਟੀਨਾ ਪਾਠਕ ਨੇ ਭਾਸ਼ਣ ਪ੍ਰਤਿਯੋਗਤਾ ਅਤੇ ਪ੍ਰੋ. ਅਮਿਤ ਸਰੀਨ, ਡਾ. ਸੰਤੋਸ਼ ਅਤੇ ਪ੍ਰੋ. ਲੀਨਾ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਨਿਭਾਈ।
ਇਸ ਮੌਕੇ ਤੇ ਸਮੂਹ ਬਾਇਓਲੋਜੀ ਵਿਭਾਗ ਦਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਰਹੇ।